ਅੱਜ ਤੁਹਾਨੂੰ ਘੁੰਮਣ ਲਈ ਕੋਚੀ ਤੋਂ 140 ਕਿਲੋ ਮੀਟਰ ਦੂਰ ਪਹਾੜੀਆਂ 'ਤੇ ਵਸੇ ਸ਼ਹਿਰ ਮੁੱਨਾਰ ਦੇ ਬਾਰੇ ਦੱਸਾਗੇ। ਤੁਹਾਨੂੰ ਮੁੱਨਾਰ ਜਾਣ ਲਈ ਬਹੁਤ ਸਾਰੇ ਘੁੰਮਣ ਵਾਲੇ ਰਾਸਤਿਆਂ ਤੋਂ ਹੋ ਕੇ ਜਾਣਾ ਪਵੇਗਾ। ਜੇਕਰ ਤੁਸੀਂ ਰਾਸਤੇ 'ਚ ਆਪਣੀ ਯਾਤਰਾ ਦੀ ਥਕਾਵਟ ਦੂਰ ਕਰਨਾ ਚਾਹੁੰਦੇ ਤਾਂ ਝਰਨੇ ਹੇਠਾਂ ਬੈਠ ਕੇ ਦੂਰ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਇੱਥੇ ਰੁੱਕਣ ਲਈ ਕਿਹੜੀ ਥਾਂ ਮਿਲਦੀ ਹੈ ਅਤੇ ਕਿਸ ਤਰ੍ਹਾਂ ਪਹੁੰਚਿਆਂ ਜਾਵੇ।
1 ਚਾਹ ਦੇ ਬਾਗ- ਜੇਕਰ ਮੁੱਨਾਰ 'ਚ ਦੇਖਣ ਦੇ ਯੋਗ ਕੁਝ ਹੈ ਤਾਂ ਉਹ ਇੱਥੋ ਦੇ ਖੂਬਸੂਰਤ ਚਾਹ ਦੇ ਬਾਗ ਹਨ। ਇਹ ਬਾਗ ਪਹਾੜ ਢਾਲਨਾ ਦੇ ਹੇਠਾਂ ਉੱਠਦੇ ਡਿੱਗਦੇ ਹਨ। ਇਸ 'ਚ ਬਹੁਤ ਜ਼ਿਆਦਾ ਪੰਗਡੰਡੀਆਂ ਨਜ਼ਰ ਆਉਂਦੀਆਂ ਹਨ।
2 ਈਰਵੀਕੁਲਮ ਨੈਸ਼ਨਲ ਪਾਰਕ- ਜੇਕਰ ਤੁਸੀਂ ਸਭ ਤੋਂ ਉੱਚੀ ਪਹਾੜੀ ਅਨਾਮੁਦੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੈਸ਼ਨਲ ਪਾਰਕ ਜਾਓ। ਇਹ ਨੈਸ਼ਨਲ ਪਾਰਕ 97 ਵਰਗ ਕਿ ਮੀ 'ਚ ਫੈਲਿਆ ਹੋਇਆ ਹੈ।
3 ਝੀਲ ਅਤੇ ਡੈਮ- ਇੱਥੇ ਹਰੇ ਪੌਦੇ, ਚਾਹ ਦੇ ਬਾਗ , ਪਹਾੜ ਅਤੇ ਹੇਠਾਂ ਵੱਗਦੀ ਝੀਲ ਦੇਖਣ 'ਚ ਬਹੁਤ ਸੋਹਣੀ ਲੱਗਦੀ ਹੈ। ਜੇਕਰ ਤੁਸੀਂ ਘੁੰਮਣ ਲਈ ਪਿਕਨਿਕ ਸਪੋਟ 'ਤੇ ਜਾਣਾ ਚਾਹੁੰਦੇ ਹੋ ਤਾਂ ਝੀਲ ਅਤੇ ਡੈਮ ਜ਼ਰੂਰ ਦੇਖੋ।
4 ਈਕੋ ਪੁਆਇੰਟ- ਇੱਥੇ ਮੁੱਨਾਰ ਦਾ ਸਭ ਤੋਂ ਉੱਚਾ ਬਿੰਦੂ ਭਾਵ ਟੋਪ ਸਟੇਸ਼ਨ ਵੀ ਹੈ। ਤੁਸੀਂ ਇੱਥੋਂ ਚਾਰੇ ਪਾਸੇ ਫੈਲੀ ਘਾਟੀ ਅਤੇ ਝੀਲ ਦੇ ਅੱਦਭੁਤ ਨਜ਼ਾਰਿਆਂ ਨੂੰ ਆਸਾਨੀ ਨਾਲ ਦੇਖ ਸਕਦੇ ਹੋ। ਮੁੱਨਾਰ ਤੋਂ 18 ਕਿਮੀ ਦੂਰ ਇੱਕ ਝੀਲ ਵੀ ਹੈ।
5 ਫਲੋਰੀਕੱਲਚਰ ਸੇਂਟਰ- ਕੇਰਲ ਸਰਕਾਰ ਨੇ ਇੱਥੇ ਸੰਚਾਲਿਤ ਨਰਸਰੀ ਬਣਾਈ ਸੀ। ਜਿਸ 'ਚ ਪਾਏ ਜਾਣ ਵਾਲੇ ਪੌਦੇ ਆਕਰਸ਼ਕ ਭੰਡਾਰ ਮੌਜੂਦ ਹੈ।
6 ਠਹਿਰਣ ਲਈ ਥਾਂ- ਮੁੱਨਾਰ 'ਚ ਠਹਿਰਨ ਲਈ ਬਹੁਤ ਹੋਟਲ ਮਿਲ ਜਾਂਦੇ ਹਨ। ਇੱਥੋਂ ਦੇ ਹੋਟਲਾਂ ਦਾ ਕਿਰਾਇਆਂ ਸ਼ਹਿਰਾਂ ਤੋਂ ਜ਼ਿਆਦਾ ਹੈ। ਇਸ ਲਈ ਤੁਸੀਂ ਜਦੋਂ ਵੀ ਜਾਓ ਥਾਂ ਪਹਿਲਾਂ ਰਿਜ਼ਰਵੇਸ਼ਨ ਜ਼ਰੂਰ ਕਰਾ ਲਓ।
7 ਕਿਸ ਤਰ੍ਹਾਂ ਪਹੁੰਚੋਂ- ਇੱਥੋ ਜਾਣ ਲਈ ਤੁਹਾਨੂੰ ਕੇਰਲ ਅਤੇ ਤਾਮਿਲਨਾਡੂ ਦੋਹਾਂ ਰਾਜਾਂ ਤੋਂ ਆਸਾਨੀ ਨਾਲ ਪਹੁੰਚਿਆਂ ਜਾ ਸਕਦਾ ਹੈ। ਇੱਥੇ ਜਾਣ ਲਈ ਹਵਾਈ, ਰੇਲ ਜਾ ਸੜਕ ਮਾਰਗ ਤਿੰਨਾਂ ਦਾ ਹੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਸੀਂ ਜਹਾਜ਼ ਦੇ ਜ਼ਰੀਏ ਜਾਣਾ ਚਾਹੁੰਦੇ ਹੋ ਥਾਂ ਕੋਚੀ ਹਵਾਈ ਅੱਡਾ ਮੁੱਨਾਰ ਲਈ ਸਭ ਤੋਂ ਨੇੜੇ ਹਵਾਈ ਅੱਡਾ ਹੈ।
ਅਧੂਰੀ ਨੀਂਦ ਨਾਲ ਡਿਪ੍ਰੈਸ਼ਨ ਹੋਣ ਦਾ ਖਤਰਾ
NEXT STORY